Notice Regarding Deletion of the Names from Whatsapp Group & Biometric Attendance   Click here       Notice Regarding Deposit of PMS Amount - Punjab   Click here       Notice Regarding Deposit of Post Matric Scholarship Amount-Himachal Pradesh   Click here      
logo logo logo
Established vide Punjab Govt. Act No. 6 of 2015 and is recognized by UGC under Section 2(F) of UGC Act, 1956. (ISO 9001:2015)

ਅੱਖਾਂ ਦੇ ਰੋਗ ਅਤੇ ਇਲਾਜ ਸਬੰਧੀ ਵਿਸ਼ੇਸ਼ ਲੈਕਚਰ

Date: 10-05-2024


ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਅੱਖਾਂ ਦੇ ਰੋਗ ਅਤੇ ਇਲਾਜ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਅੱਖਾਂ ਦੇ ਰੋਗ ਅਤੇ ਇਲਾਜ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਜੋ ਕਿ ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮਜੀ) ਦੇ ਆਸ਼ੀਰਵਾਦ ਨਾਲ ਅਤੇ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਦੀ ਯੋਗ ਅਗਵਾਈ ਵਿਚ ਮਿਤੀ 10 ਮਈ 2024 ਦਿਨ ਸ਼ੁੱਕਰਵਾਰ ਨੂੰ ਅਯੋਜਿਤ ਕੀਤਾ ਗਿਆ।ਇਸ ਸਮਾਗਮ ਦਾ ਮੁੱਖ ਵਿਸ਼ਾ ‘ਅੱਖਾਂ ਦੇ ਰੋਗ ਤੇ ਇਲਾਜ ਲਈ ਜਨਤਕ ਚੇਤਨਾ’ ਰਿਹਾ।ਜਿਸ ਵਿਚ ਮੁੱਖ ਵਕਤਾ ਵਜੋਂ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਸ਼ਾਮਿਲ ਹੋਏ।ਜਿਨ੍ਹਾਂ ਦਾ ਸਵਾਗਤ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ (ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਦੁਆਰਾ ਸਵਾਗਤੀ ਸ਼ਬਦਾਂ ਨਾਲ ਕੀਤਾ ਗਿਆ।ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ ਨੇ ਡਾ. ਨਵਨੀਤ ਦੇ ਸਮਾਜ ਸੇਵਾ ਵਾਲੇ ਕਾਰਜਾਂ ਦਾ ਜ਼ਿਕਰ ਕੀਤਾ।ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਅੱਖਾਂ ਦੇ ਮਾਹਿਰ ਅਤੇ ਮਸ਼ਹੂਰ ਡਾਕਟਰ ਹਨ।ਮੁੱਖ ਵਕਤਾ ਵਜੋਂ ਸੰਵਾਦ ਸਿਰਜਦਿਆਂ ਉਹਨਾਂ ਨੇ ਅੱਖਾਂ ਦੇ ਮਨੁੱਖੀ ਜੀਵਨ ਵਿਚ ਅਹਿਮ ਰੋਲ, ਦੇਖ ਭਾਲ, ਰੋਗ ਅਤੇ ਇਲਾਜ ਸਬੰਧੀ ਬਹੁਤ ਲਾਭਕਾਰੀ ਗਿਆਨ ਸਾਂਝਾਂ ਕੀਤਾ।ਉਹਨਾਂ ਨੇ ਅੱਖਾਂ ਸਬੰਧੀ ਤਕਨੀਕੀ ਅਤੇ ਵਿਗਿਆਨਕ ਨੁਕਤੇ ਸਾਂਝੇ ਕਰਦਿਆਂ ਸਰੋਤਿਆਂ ਨੂੰ ਅੱਖਾਂ ਦੇ ਰੋਗਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਡਾ. ਵਿਜੈ ਧੀਰ (ਡੀਨ ਅਕਾਦਮਿਕ) ਨੇ ਧੰਨਵਾਦੀ ਸ਼ਬਦ ਆਖਦਿਆਂ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗੜ ਦੇ ਵਿਚਾਰਾਂ ਨੂੰ ਤੰਦਰੁਸਤ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ।ਡਾ. ਵਿਜੈ ਧੀਰ ਨੇ ਕਿਹਾ ਕਿ ਡਾ. ਨਵਨੀਤ ਦੇ ਵਿਚਾਰਾਂ ਦੀ ਰੌਸ਼ਨੀ ਰਾਹੀਂ ਅੱਖਾਂ ਸਬੰਧੀ ਰੋਗਾਂ ਤੋਂ ਨਾ ਸਿਰਫ਼ ਬਚਿਆ ਜਾ ਸਕਦਾ ਹੈ ਸਗੋਂ ਅੱਖਾਂ ਦਾ ਸੰਤੁਲਿਤ ਖ਼ਿਆਲ ਵੀ ਰੱਖਿਆ ਜਾ ਸਕਦਾ ਹੈ। ਇਹ ਸਮਾਗਮ ਲਾਈਫ ਸਾਇੰਸਜ਼ ਅਤੇ ਅਪਲਾਇਡ ਹੈਲਥ ਸਾਇੰਸਜ਼ ਵਿਭਾਗ ਦੇ ਉਦਮ ਨਾਲ ਸੰਭਵ ਹੋਇਆ।
ਇਹ ਸਮਾਗਮ ਸੈਮੀਨਾਰ ਹਾਲ ਬਲਾਕ ਪੰਜ ਵਿਚ ਆਯੋਜਿਤ ਕੀਤਾ ਗਿਆ।ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮਹੱਤਵਪੂਰਣ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ।

News

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਿਤੀ 13 ਅਗਸਤ 2024 ਨੂੰ ‘ਤੀਆਂ ਦਾ ਤਿਉਹਾਰ’ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਮਨਾਇਆ ਗਿਆ ।ਇਸ ਮੌਕੇ ਸ.ਅਮਰਜੀਤ ਸਿੰਘ,ਸ. ਕੁਲਵੰਤ ਸਿੰਘ,ਸ. ਜੋਗਿੰਦਰ ਸਿੰਘ ਅਜੜਾਮ, ਸ੍ਰੀ ਰਾਮ ਕੁਮਾਰ ਧੀਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਸਮਾਰੋਹ ਦੀ ਸ਼ੁਰੂਆਤ ਪ੍ਰੋ. ਕੈਲਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਮਤਿ ਸ਼ਬਦ ਗਾਇਨ ਨਾਲ ਕੀਤੀ।ਇਸ ਤੋਂ ਬਾਅਦ ਵਿਦਿਆਰਥਣਾਂ ਨੇ ਸੱਭਿਆਚਾਰਕ ਅਤੇ ਲੋਕਧਾਰਾਈ ਗੀਤਾਂ ਰਾਹੀਂ ਪੇਸ਼ਕਾਰੀ ਦੇ ਕੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਸਮਾਰੋਹ ਵਿੱਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਸ਼ ਨੇ ਸਭ ਦਾ ਮਨ ...........